संदेश

जुलाई, 2023 की पोस्ट दिखाई जा रही हैं

ਕੰਜਰਾ ਦਾ ਪਿੰਡ

 ਦੁਨੀਆਂ ਦੇ ਰੰਗਾਂ ਦਾ ਕੋਈ ਭੇਤ ਨਹੀਂ ... ਹਰ ਤਰ੍ਹਾਂ ਦੇ ਲੋਕ ਵੱਸਦੇ ਆ ਏਥੇ...ਕਿਤੇ ਧੀਆਂ ਭੈਣਾਂ ਦੀ ਇੱਜ਼ਤ ਪਿੱਛੇ ਕਤਲ ਹੋ ਜਾਂਦੇ ...ਕਿਤੇ ਇੱਜ਼ਤ ਆਪ ਵੇਚਦੇ ਆ...      ਮੱਧ ਪ੍ਰਦੇਸ਼ ਦੇ ਨੀਮਚ ਤੇ ਰਤਲਾਮ ਸ਼ਹਿਰਾਂ ਲਾਗੇ ਇੱਕ ਬਾਂਸੜ ਕਬੀਲੇ ਦੇ ਲੋਕ ਵੱਸਦੇ ਆ ...ਇਸ ਕਬੀਲੇ ਦੀਆਂ ਜਿਆਦਤਰ ਔਰਤਾਂ ਦੇਹ ਵਪਾਰ ਦਾ ਧੰਦਾ ਕਰਦੀਆਂ...ਸਭ ਤੋਂ ਵੱਡੀ ਗੱਲ ਏਹ ਆ ਕਿ ਏਸ ਕਬੀਲੇ ਦੀਆਂ ਧੀਆਂ ’ਤੇ ਭੈਣਾਂ ਨੂੰ ਓਹ ਲੋਕ ਆਪ ਇਸ ਧੰਦੇ ‘ਚ ਪਾਉਂਦੇ ਆ...  ਘਰ ਦੇ ਮਰਦ ਵੇਹਲੇ ਰਹਿੰਦੇ ਸਾਰਾ ਦਿਨ ਸ਼ਰਾਬ ਤੇ ਗਾਂਜਾ ਪੀਂਦੇ ਤੇ ਖੁਦ ਗਾਹਕ ਲੱਭ ਕੇ ਲਿਆਉਂਦੇ ਆ ... ਦੂਜੀ ਗੱਲ ਬਸਤੀ ਦੀਆਂ ਨੂੰਹਾਂ ਨੂੰ ਘਰੋਂ ਬਾਹਰ ਨਿੱਕਲਣ ਦੀ ਆਗਿਆ ਨੀ ਮਲਵ ਜਦ ਕੁੜੀ ਵਿਆਹ ਕਿ ਸਹੁਰੇ ਘਰ ਆ ਜਾਂਦੀ ਤਾਂ ਓਨਾਂ ਨੂੰ ਇਸ ਧੰਦੇ ਤੋਂ ਦੂਰ ਰੱਖਿਆ ਜਾਂਦਾ ਜਦਕਿ ਘਰ ਦੀਆਂ ਧੀਆਂ ਭੈਣਾਂ ਕੋਲੋਂ ਇਹ ਕੰਮ ਕਰਵਾਇਆ ਜਾਂਦਾ ਏ ਇੰਨਾ ਦਾ ਵਿਆਹ ਵੀ ਇਸੇ ਬਸਤੀ ਦੇ ਰਹਿਣ ਵਾਲਿਆਂ ਵਿੱਚ ਹੀ ਹੁੰਦਾ ਹੈ .... ਕੁੜੀਆਂ ਦੇ ਜੰਮਣ ਤੇ ਖੁਸੀ ਮਨਾਈ ਜਾਂਦੀ ਕਿ ਸਾਡਾ ਕਾਰੋਬਾਰ ਅੱਗੇ ਤੋਰਨ ਵਾਲੀ ਆਈ ਤੇ ਮੁੰਡੇ ਦੇ ਜੰਮਣ ਤੇ ਸੋਗ...  ਇੱਕ ਵਾਰੀ ਐੱਮ ਪੀ ਦੀ ਸਟੇਟ ਸਰਕਾਰ ਨੇ ਏਹਨਾਂ ਨੂੰ ਘਰ ਬਣਾ ਕੇ ਦਿੱਤੇ ਤੇ ਰੋਜ਼ਗਾਰ ਚਲਾ ਕੇ ਦਿੱਤੇ , ਪਰ ਇਹਨਾਂ ਨੇ ਧੰਦਾ ਨੀ ਛੱਡਿਆ ਕਿ ਏਹ ਸਾਡੀ ਖ਼ਾਨਦਾਨੀ ਪਰੰਪਰਾ ਆ .... ਵੈਸੇ ਓਥੋਂ ਦੇ ਲੋਕਲ ਲੋਕ ਉਸ ਏਰੀਏ ਨੂੰ ਕੰਜਰਾਂ ਦੇ ਪਿੰਡ ਕਹਿੰਦੇ ਹਨ

ਅਸਲ ਸੇਵਾਦਾਰ ਕੋਣ ਹਨ?

 ਭਲਾਂ ਤੁਸੀ ਨੋਟਿਸ ਕੀਤਾ ਆਹ ਸੇਵਾਦਾਰ ਕੋਣ ਹਨ ? ਐੱਨ ਜੀ ਓ ਆ ਛੱਡਕੇ ਜੋ ਆਮ ਲੋਕ ਥਾਂ ਥਾਂ ਤੇ ਰਾਸਨ ਪਾਣੀ ਪਹੁੰਚਾ ਰਹੇ ਆ ਜੋ ਪਨੀਰੀਆ ਬੀਜ ਰਹੇ ਆ ਜਾ ਲੋਕਾ ਦੀ ਕੋਈ ਹੋਰ ਸਹਾਇਤਾ ਕਰ ਰਹੇ ਆ ਇਹ ਲੋਕ ਕੋਣ ਨੇ ? ਨਾ ਕੋਈ ਬਹੁਤਾ ਵੱਡਾ ਵਿਦਵਾਨ ਦਿਖਿਆ ਨਾ ਕੋਈ ਢੱਡਰੀਆ ਆਲਾ ਜਾ ਉਸਦਾ ਕੋਈ ਪੱਕਾ ਸਮਰਥਕ ਦਿਖਿਆ ਨਾ ਨਿਉਜੀਲੈਂਡ ਆਲੇ ਨੇਕੀ ਦਾ ਬੰਦਾ ਦਿਖਿਆ ਇਹ ਕਿਉਂ ਨੀ ਸੇਵਾ ਕਰਦੇ ? ਆਪਾਂ ਆਮ ਆਪਣੇ ਪਿੰਡਾ ਚ ਵੀ ਦੇਖਦੇ ਆ ਜਿਹਨਾ ਲੋਕਾ ਨੂੰ ਕੋਈ ਬਹੁਤੀ ਸੂਝ ਸਮਝ ਵੀ ਨਹੀ ਹੁੰਦੀ ਕੋਈ ਬਹੁਤਾ ਗਿਆਨ ਵੀ ਨਹੀ ਹੁੰਦਾ ਉਹ ਲੋਕ ਸੇਵਾ ਬਹੁਤ ਕਰਦੇ ਹੁੰਦੇ ਆ ਉਹਨਾ ਲੋਕਾ ਨੂੰ ਸਮਾਜ ਭਲਾਈ ਦੇ ਕਿਸੇ ਵੀ ਕੰਮ ਚ ਖੜਾਲੋ  ਚੁੱਪ ਕਰਕੇ ਬਿਨਾ ਕੋਈ ਕਿਚ ਕਿਚ ਕਰੇ ਖੜ ਜਾਣਗੇ ਪਰ ਬਹੁਤਾ ਗਿਆਨ ਰੱਖਣ ਤੇ ਵੰਡਣ ਵਾਲੇ ਆਪਣੇ ਕੰਮਾ ਚ ਬਿਜੀ ਹੁੰਦੇ ਆ ਜਿਵੇਂ ਕੇ ਹੁਣ ਢੱਡਰੀ ਬਿਜੀ ਆ🥰 ਇਹ ਲੋਕਾ ਨੂੰ ਤਰਕ ਕਰਨੇ ਸਿਖਾਉਦਾ ਜੇ ਇਹਦੀਆ ਗੱਲਾਂ ਦਾ ਲੋਕਾ ਉੱਤੇ ਪੈ ਰਹੇ ਪਰਭਾਵ ਨੂੰ ਜਾਚੌ ਤਾ ਪਤਾ ਲੱਗੇਗਾ ਇਹ ਲੋਕਾਂ ਦੇ ਮਨਾ ਚ ਨਾਸਤਿਕਤਾ ਵੀ ਭਰਦਾ ਅਕਸਰ ਫੋਰਨ ਕੰਟਰੀਆ ਦੀਆ ਇਗਜੈਂਪਲਾ ਦਿੰਦਾ ਮਿਲਜੂ ਕਦੇ ਕਹਿੰਦਾ ਫਲਾਨੇ ਦੇਸ ਦੇ ਲੋਕ ਨਾਸਤਿਕ ਨੇ ! ਫਲਾਨੇ ਦੇਸ ਚ ਆਹ ਆ ਬੋਅ ਆ ਅਸਲ ਦੇ ਵਿੱਚ ਸਮਾਜ ਭਲਾਈ ਲਈ ਨਾਸਤਿਕ ਲੋਕ ਕਦੇ ਵੀ ਠੀਕ ਨੀ ਬੈਠ ਸਕਦੇ!  ਜਿਹਨਾ ਲੋਕਾ ਲਈ ਰੱਬ ਕੋਈ ਸੈਅ ਨਹੀ ਜਿਹਨਾ ਲੋਕਾ ਲਈ ਪੁੰਨ ਪਾਪ ਕੋਈ ਮਾਈਨੇ ਨੀ ਰੱਖਦਾ ਉਹ ਲੋਕ ਕਿਸੇ ਲਈ

ਮੁਆਵਜਾ💔

 “”ਪੰਜਾਬ ਦਾ ਇੱਕ ਗੰਭੀਰ ਮਸਲਾ ਜੋ ਭਗਵੰਤ ਮਾਨ ਦੇ ਇੱਕ ਬਿਆਨ ਤੇ ਖੜਾ ਹੈ”” ਨੁਕਸਾਨੀ ਫਸਲ ਦਾ ਮੁਆਬਜਾ vs ਖੁਦਖੁਸੀ ਕਰਨ ਤੇ ਵਿੱਤੀ ਸਹਾਇਤਾ ਹਰ ਵਪਾਰ ਦਾ ਬੀਮਾ ਹੁੰਦਾ ਪਰ ਇੱਕ ਖੇਤੀ ਇਹੋ ਜਿਹਾ ਵਪਾਰ ਆ ਜਿਸ ਦਾ ਕੋਈ ਬੀਮਾ ਨਹੀ ਹੁੰਦਾ ਚਲੋ ਬੀਮਾ ਨਾ ਵੀ ਕਰੋ!  ਪਰ ਕਿਸਾਨ ਦੀ ਫਸਲ ਜੇ ਕੁਦਰਤੀ ਮਾਰ ਕਾਰਨ ਖਰਾਬ ਹੁੰਦੀ ਤਾ ਉਸ ਦਾ ਕਿਸਾਨ ਨੂੰ ਪੂਰਾ-ਪੂਰਾ ਮੁਆਬਜਾ ਮਿਲਨਾ ਚਾਹੀਦਾ! ਪੂਰਾ ਨਹੀ ਦੇ ਸਕਦੇ ਤਾ ਵੱਧ ਤੌ ਵੱਧ 5-7 ਹਜਾਰ ਘਟਾਕੇ ਦੇਦੋ! ਪਰ ਇਹ ਨੀ ਹੋਣਾ ਚਾਹੀਦਾ ਕਿ ਫਸਲ 40/50 ਹਜਾਰ ਦੀ ਖਰਾਬ ਹੋਵੇ ਤੇ ਤੁਸੀ 10-12 ਹਜਾਰ ਦੇਕੇ ਮਾਨ ਰੱਖਦੋਂ!  ਦੂਜੇ ਪਾਸੇ ਜੇ ਕੋਈ ਕਿਸਾਨ ਖੁਦਖੁਸੀ ਕਰਦਾ ਤਾਂ ਉਸਦੀ ਪੂਰੀ ਤਸੱਲੀਬਖਸ ਜਾਂਚ ਪੜਤਾਲ ਹੋਣੀ ਚਾਹੀਦੀ ਆ  ਕਿ ਉਸ ਕਿਸਾਨ ਦਾ ਪਿਛਲੇ 10/15 ਸਾਲ ਤੌ ਖਰਚੇ ਦਾ ਰਿਕਾਰਡ ਕੀ ਰਿਹਾ? ਕਿਤੇ ਇਹ ਕਿਸਾਨ ਨਸੇ-ਪੱਤੇ ਕਰਕੇ ਕਰਜਈ ਤਾ ਨਹੀ ਹੋਇਆ? ਕਿਤੇ ਇਹ ਨਾ ਹੋਵੇ ਕਿ ਅਗਲੇ ਕੋਲ 3..4 ਕਿੱਲੇ ਹੋਣ ਤੇ ਘਰੇਂ ਨਵਾਂ ਜੌਡੀਆਰ ਖੜਾ ਹੋਵੇ ਜਾ ਮਹਿੰਗੀ ਗੱਡੀ ਹੋਵੇ ਕਿਤੇ ਅਗਲਾ ਸਾਰਾ ਕੰਮ ਸੀਰੀ,ਪਾਲੀ ਤੇ ਸਿੱਟਕੇ ਆਪ ਚਿੱਟੇ ਪਾਕੇ ਘੁੰਮਦਾ ਹੋਵੇ ਕਿਤੇ ਅਗਲੇ ਨੇ ਮੁੰਡੇ ਦੇ ਵਿਆਹ ਤੇ 10..15 ਲੱਖ ਫੂਕਤਾ ਹੋਵੇ ਸਾਰਾ ਰਿਕਾਰਡ ਚੈੱਕ ਹੋਣ ਤੌ ਬਾਅਦ ਵੀ ਟੱਬਰ ਚ ਕੋਈ ਨਾ ਕਮਾਉਣ ਵਾਲਾ ਦੇਖਕੇ ਫੇਰ ਪੈਸਾ ਦੇਣਾ ਚਾਹੀਦਾ ਸਰਕਾਰ ਦੇ ਇੱਕ ਫੈਸਲੇ ਨਾਲ ਹਜਾਰਾ ਕਿਸਾਨਾ ਦਾ ਭਲਾ ਹੋਣਾ! ਕਿਸਾਨ ਆਪੇ ਆਪਣਾ ਖਰਚ

Sidhu moose wala

 ਉਹ ਮਾਨਸਾ ਦਾ ਮਾਣ ਸੀ  ਸਦੀਆਂ ਬਾਅਦ ਕਿੱਤੇ ਜਾ ਕੇ ਟਿੱਬਿਆਂ ਤੇ ਬਰਸਾਤ ਹੋਈ ਸੀ  ਫੇਰ ਕਿੱਤੇ ਜਾ ਕੇ ਇੱਕ ਐਸਾ ਬੂਟਾ ਉੱਗਿਆਂ ਜਿਹੜਾ ਓਹਦੇ ਹੇਠਾਂ ਬੈਠਾ ਉਹਨੇ ਹਰ ਉਸ ਸਕਸ਼ ਨੂੰ ਛਾ ਕੀਤੀ  ਓਹ ਜਿਹੜੀ ਚੀਜ਼ ਤੇ ਹੱਥ ਲਾ ਦਿੰਦਾ  ਉਹ ਚੀਜ਼ ਰਾਤੋ ਰਾਤ ਸੋਨਾ ਬਣ ਜਾਦੀ ਅਕਸਰ ਪਟਿਆਲਾ ਚੰਡੀਗੜ੍ਹ ਗਏ ਸਾਡੇ ਮੁੰਡਿਆ ਨੂੰ ਆਪਣਾ ਪਤਾ ਦੱਸਣ ਤੇ ਅੱਗੋ ਸਵਾਲ ਹੁੰਦਾ  'ਅੱਛਾ ਮਾਨਸਾ, ਇਹ ਕਿੱਥੇ ਜੇ ਆ ਬਾਈ? ਓਹਨੇ ਏਹ ਸਵਾਲ ਦਾ ਵਜੂਦ ਹੀ ਖ਼ਤਮ ਕਰਤਾ ਸੀ ਹੁਣ ਅਮਰੀਕਾ ਕਨੇਡਾ ਚ ਵੀ ਸਾਨੂੰ ਦੱਸਣ ਦੀ ਲੋੜ ਨੀ ਸੀ ਪੈਂਦੀ ਅੱਖਾਂ ਲਕਾਂ ਨੱਕਾਂ ਤੇ ਗੀਤ ਸੁਣਨ ਆਲੇ ਸਾਡੇ ਮੁੰਡਿਆਂ ਚ  ਓਹਦੇ ਅਣਖੀ ਟੱਚ ਨੇ ਨਵੀਂ ਪਿਰਤ ਪਾਈ, ਭੁੱਲ ਭੁਲੇਖੇ ਨਾਲ ਹੋਈ ਗ਼ਲਤ ਵੀ ਉਹਦੀ  ਸਿੱਧੀ ਪੈ ਜਾਦੀ  'ਏਹ ਰੇਸ਼ਾਂ ਦਿੰਦਾ' ਉਹਦੇ ਵਿਰੋਧ ਚ ਬੋਲੇ ਇਹ ਸ਼ਬਦ ਓਹਨੇ ਆਪਣੇ ਗੀਤ ਚ ਪਾਏ ਤਾਂ ਓਹਦਾ ਗੀਤ ਦੂਣਾ ਚਲਿਆਂ ਓਹਨੇ 5911 ਤਿਆਰ ਕਰਵਾਇਆ  ਤਾਂ ਰਾਤੋ ਰਾਤ ਵਰਕਸ਼ਾਪਾਂ ਚ ਟਰੈਕਟਰ ਤਿਆਰ ਕਰਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਜਿਹੜੀ ਜਸਵਿੰਦਰ ਬਰਾੜ ਨੂੰ ਲੋਕ ਭੁੱਲ ਚੁੱਕੇ ਸਨ ਓਹਦਾ ਓਹਨੇ ਇਕ ਗੀਤ ਚ ਨਾਮ ਲਿਆ  ਤਾਂ ਰਾਤੋ ਰਾਤ ਬਰਾੜ ਦੇ ਨਾਮ ਤੇ ਸਰਚਾਂ ਵੱਜਣ ਲੱਗ ਗੀਆਂ ਜੇਹੜੇ ਮੂਸੇ ਕਦੇ ਬੱਸ ਤੱਕ ਨੀ ਸੀ ਗਈ ਓਸੇ ਮੂਸੇ ਚ ਲੱਖਾਂ ਕਰੋੜਾਂ ਅਲੀਆਂ ਗੱਡੀਆਂ ਓਹਦੇ ਪਿੱਛੇ ਪਿੱਛੇ ਫਿਰਦੀਆਂ ਸਨ  ਓਹਦਾ ਖੇਤਾਂ ਨਾਲ ਤੇ ਟਰੈਕਟਰਾਂ ਨਾਲ ਪਿਆਰ ਦੇਖ ਕੇ  ਟਰੈਕਟ

ਅਯੋਕੇ ਪੰਜਾਬ ਦੀ ਮਾਨਸਿੱਕਤਾ

  ਸੱਸਰੀਕਾਲ ਜੀ ਸਾਰਿਆਂ ਨੂੰ,, ਗੱਲ ਸੁਰੂ ਕਰਦਿਆਂ ਅਯੋਕੇ ਪੰਜਾਬ ਦੀ ਤੁਸੀ ਇਸ ਰਚਨਾ ਨੂੰ ਪੜਨ ਵਾਲੇ ਪਾਠਕ ਹੌ ਇਸ ਤੌ ਪਹਿਲਾ ਵੀ ਬਹੁਤ ਕੁੱਝ ਪੜ ਚੁੱਕੇ ਹੌਵੋਗੇ, ਵਧੀਆ ਗਿਆਨ ਤੇ ਸਮਝਦਾਰੀ ਰੱਖਦੇ ਹੌਵੋਗੇ ਮੈਂ ਇਸ ਰਚਨਾ ਵਿੱਚ ਕੋਈ ਮਨੋ ਮਿੱਥੀ ਕਹਾਣੀ ਜਾ ਕੋਈ ਊਟ ਪਟਾਂਗ ਲਿੱਖਕੇ ਤੁਹਾਡਾ ਟਾਇਮ ਖਰਾਬ ਨਹੀ ਕਰੂਂਗਾ! ਚਲੋ ਸਿੱਧਾ ਮੁੱਦੇ ਦੀ ਗੱਲ ਸੁਰੂ ਕਰੀਏ 2023 ਚੱਲ ਰਿਹਾ ਬਾਬੇਓ  ਬੜਾ ਕੁੱਝ ਹੋ ਰਿਹਾ ਦੁਨੀਆਦਾਰੀ ਚ, ਖੈਰ ਦੁਨੀਆਦਾਰੀ ਦੀ ਗੱਲ ਅੱਗੇ ਕਰਾਗੇ ਫਿਲਹਾਲ ਆਪਣੇ ਪੰਜਾਬ ਚ ਹੀ ਬੜਾ ਕੁੱਝ ਚੱਲ ਰਿਹਾ ‘’ਪੰਜਾਬ ਵਸਦਾ ਗੁਰਾਂ ਦੇ ਨਾਂ ਤੇ‼️ ਬੜਾ ਕੁੱਝ ਝੱਲਿਆ ਪੰਜਾਬ ਨੇ ਬਾਬੇ ਨਾਨਕ ਦੇ ਟਾਇਮ ਤੌ ਬਾਅਦ ਹਮਲੇ ਤੇ ਹਮਲਾ,ਲੁੱਟਾ ਕਸੁੱਟਾ, ਪਤਾ ਨੀ ਕੀ ਕੀ ਬਾਬੇ ਨਾਨਕ ਦੇ ਟਾਇਮ ਤੌ ਲੈਕੇ ਜਿਵੇਂ ਜਿਵੇਂ ਸਿੱਖ ਧਰਮ ਦੇ ਪੈਰ ਵੱਧਦੇ ਗਏ ਤਿਵੇਂ ਤਿਵੇਂ ਸਿੱਖਾ ਦੀ ਮਾਨਸਿੱਕਤਾ ਵੱਧਦੀ ਗਈ! ਜੇ ਗੱਲ ਕਰੀਏ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਇਮ ਦੀ ਤਾ ਸਿੱਖਾ ਦੀ ਮਨਸਿੱਕਤਾ ਬੜੀ ਕਠੋਰ ਸੀ! ਗੁਰੂ ਦੇ ਇੱਕ ਬੋਲ ਤੇ ਸਿੰਘ ਆਪਣਾ ਆਪ ਤਿਆਗਣ ਲਈ ਤਿਆਰ ਹੋ ਜਾਂਦੇ ਸਨ! ਪਰਰਰਰਰਰਰਰਰਰ ਆਪਾਂ ਗੱਲ ਅੱਜ ਦੇ ਪੰਜਾਬ ਦੀ ਕਰਦਿਆ!! ਅੱਜ ਦੇ ਪੰਜਾਬ ਵਿੱਚ ਸਿੱਖਾ ਦੀ ਮਾਨਸਿੱਕਤਾ ਤਿੰਨ ਭਾਗਾਂ ਵਿੱਚ ਵੰਡੀ ਗਈ! ਹਾਂ ਸੱਚ ਮੈਂ ਦੱਸ ਦੇਵਾਂ ਕਿ ਮੈ ਗੱਲ ਸਿਰਫ ਪਹਿਰਾਵੇ ਤੌ ਸਿੱਖ ਦਿਸਣ ਵਾਲੇ ਸਿੱਖਾ ਦੀ ਨਹੀ ਕਰ ਰਿਹਾ,,ਮੈਂ ਗੱਲ ਹਰ ਊਸ ਪੰਜਾਬੀ ਦ