Sidhu moose wala

 ਉਹ ਮਾਨਸਾ ਦਾ ਮਾਣ ਸੀ 

ਸਦੀਆਂ ਬਾਅਦ ਕਿੱਤੇ ਜਾ ਕੇ ਟਿੱਬਿਆਂ ਤੇ ਬਰਸਾਤ ਹੋਈ ਸੀ 

ਫੇਰ ਕਿੱਤੇ ਜਾ ਕੇ ਇੱਕ ਐਸਾ ਬੂਟਾ ਉੱਗਿਆਂ ਜਿਹੜਾ ਓਹਦੇ ਹੇਠਾਂ ਬੈਠਾ ਉਹਨੇ ਹਰ ਉਸ ਸਕਸ਼ ਨੂੰ ਛਾ ਕੀਤੀ 

ਓਹ ਜਿਹੜੀ ਚੀਜ਼ ਤੇ ਹੱਥ ਲਾ ਦਿੰਦਾ 

ਉਹ ਚੀਜ਼ ਰਾਤੋ ਰਾਤ ਸੋਨਾ ਬਣ ਜਾਦੀ

ਅਕਸਰ ਪਟਿਆਲਾ ਚੰਡੀਗੜ੍ਹ ਗਏ ਸਾਡੇ ਮੁੰਡਿਆ ਨੂੰ ਆਪਣਾ ਪਤਾ ਦੱਸਣ ਤੇ ਅੱਗੋ ਸਵਾਲ ਹੁੰਦਾ 

'ਅੱਛਾ ਮਾਨਸਾ, ਇਹ ਕਿੱਥੇ ਜੇ ਆ ਬਾਈ?

ਓਹਨੇ ਏਹ ਸਵਾਲ ਦਾ ਵਜੂਦ ਹੀ ਖ਼ਤਮ ਕਰਤਾ ਸੀ

ਹੁਣ ਅਮਰੀਕਾ ਕਨੇਡਾ ਚ ਵੀ ਸਾਨੂੰ ਦੱਸਣ ਦੀ ਲੋੜ ਨੀ ਸੀ ਪੈਂਦੀ

ਅੱਖਾਂ ਲਕਾਂ ਨੱਕਾਂ ਤੇ ਗੀਤ ਸੁਣਨ ਆਲੇ ਸਾਡੇ ਮੁੰਡਿਆਂ ਚ 

ਓਹਦੇ ਅਣਖੀ ਟੱਚ ਨੇ ਨਵੀਂ ਪਿਰਤ ਪਾਈ,

ਭੁੱਲ ਭੁਲੇਖੇ ਨਾਲ ਹੋਈ ਗ਼ਲਤ ਵੀ ਉਹਦੀ  ਸਿੱਧੀ ਪੈ ਜਾਦੀ 

'ਏਹ ਰੇਸ਼ਾਂ ਦਿੰਦਾ' ਉਹਦੇ ਵਿਰੋਧ ਚ ਬੋਲੇ ਇਹ ਸ਼ਬਦ ਓਹਨੇ ਆਪਣੇ ਗੀਤ ਚ ਪਾਏ ਤਾਂ ਓਹਦਾ ਗੀਤ ਦੂਣਾ ਚਲਿਆਂ

ਓਹਨੇ 5911 ਤਿਆਰ ਕਰਵਾਇਆ 

ਤਾਂ ਰਾਤੋ ਰਾਤ ਵਰਕਸ਼ਾਪਾਂ ਚ ਟਰੈਕਟਰ ਤਿਆਰ ਕਰਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ

ਜਿਹੜੀ ਜਸਵਿੰਦਰ ਬਰਾੜ ਨੂੰ ਲੋਕ ਭੁੱਲ ਚੁੱਕੇ ਸਨ ਓਹਦਾ ਓਹਨੇ ਇਕ ਗੀਤ ਚ ਨਾਮ ਲਿਆ 

ਤਾਂ ਰਾਤੋ ਰਾਤ ਬਰਾੜ ਦੇ ਨਾਮ ਤੇ ਸਰਚਾਂ ਵੱਜਣ ਲੱਗ ਗੀਆਂ

ਜੇਹੜੇ ਮੂਸੇ ਕਦੇ ਬੱਸ ਤੱਕ ਨੀ ਸੀ ਗਈ

ਓਸੇ ਮੂਸੇ ਚ ਲੱਖਾਂ ਕਰੋੜਾਂ ਅਲੀਆਂ ਗੱਡੀਆਂ ਓਹਦੇ ਪਿੱਛੇ ਪਿੱਛੇ ਫਿਰਦੀਆਂ ਸਨ 

ਓਹਦਾ ਖੇਤਾਂ ਨਾਲ ਤੇ ਟਰੈਕਟਰਾਂ ਨਾਲ ਪਿਆਰ ਦੇਖ ਕੇ 

ਟਰੈਕਟਰ ਛੱਡ ਗੱਡੀਆਂ ਤੇ ਚੜੇ ਸਾਡੇ ਮੁੰਡੇ 

ਫੇਰ ਤੋਂ ਖੇਤਾਂ ਚ ਆਕੇ ਵਾਹੀ ਕਰਨ ਲੱਗ ਗਏ,

ਪਿਛਲੇ ਸਾਲ UK ਸ਼ੋ ਕਰਨ ਤੋਂ ਪਹਿਲਾਂ 16 ਕਿੱਲਿਆਂ ਦਾ ਕੱਦੂ ਕਰਕੇ ਜਹਾਜ਼ ਚੜਿਆ ਓਹ

ਪੰਜਾਬ ਨਾਲ ਓਹਦਾ ਪਿਆਰ ਇਥੋਂ ਪਤਾ ਚਲਦਾ ਜਦੋਂ ਉਹ ਆਵਦੇ ਇਕ ਗਾਣੇ ਚ ਇਕ ਗੋਰੀ ਨੂੰ ਕਹਿੰਦਾ ਕੀ ਆ ਲੰਡਨ ਚ ਮੇਰੇ ਨਾਲ ਚਲ ਤੂੰ ਪੰਜਾਬ ਨੂੰ ,

ਲੋਕ ਪਿੰਡ ਤੋਂ ਤਰੱਕੀ ਕਰਕੇ ਕਨੇਡਾ ਸ਼ਿਫਟ ਹੁੰਦੇ ਪਰ ਉਹ ਕਨੇਡਾ ਤੋਂ ਤਰੱਕੀ ਕਰਕੇ ਪਿੰਡ ਆਇਆ

ਹਰ ਗੱਲ ਹਰ ਗਾਣੇ ਚ ਉਹਦਾ ਪਿੰਡ ਨਾਲ ਮੋਹ ਦਿਸਦਾ ਸੀ

ਓਹਦੇ ਪਿੰਡ ਆਕੇ ਵਸਣ ਨਾਲ ਕਿੰਨੇ ਈ NRI ਮੁੰਡੇ ਪਿੰਡ ਆਉਣ ਦੇ ਸੁਪਨੇ ਦੇਖਣ ਲੱਗੇ

ਓਹ ਖ਼ਾਸ ਹੋਕੇ ਵੀ ਆਮ ਸੀ

ਓਹ ਸੱਚਾ ਹੋਕੇ ਵੀ ਬਦਨਾਮ ਸੀ,

ਓਹ ਏਨੀ ਤੇਜ਼ੀ ਨਾਲ ਆਈਆਂ 

ਜਦੋਂ ਤੱਕ ਅਸੀਂ ਉਸ ਨੂੰ ਸਮਝਦੇ 

ਓਦੋਂ ਨੂੰ ਓਹ ਉਡਾਰੀ ਮਾਰ ਗਿਆ 

ਫੇਰ ਉਹਨੇ ਕਦੇ ਪਰਤ ਕੇ ਫੇਰਾ ਨਾ ਪਾਇਆ

Kuldeepkk

#sidhumoosewala #punjab #mansa

टिप्पणियाँ

इस ब्लॉग से लोकप्रिय पोस्ट

ਸਾਈਕਲ ਸਵਾਰੀ ਜਾ ਪੈਦਲ ਤੁਰਨਾ

ਅਯੋਕੇ ਪੰਜਾਬ ਦੀ ਮਾਨਸਿੱਕਤਾ

ਕੰਜਰਾ ਦਾ ਪਿੰਡ