ਅਯੋਕੇ ਪੰਜਾਬ ਦੀ ਮਾਨਸਿੱਕਤਾ
ਸੱਸਰੀਕਾਲ ਜੀ ਸਾਰਿਆਂ ਨੂੰ,,
ਗੱਲ ਸੁਰੂ ਕਰਦਿਆਂ ਅਯੋਕੇ ਪੰਜਾਬ ਦੀ
ਤੁਸੀ ਇਸ ਰਚਨਾ ਨੂੰ ਪੜਨ ਵਾਲੇ ਪਾਠਕ ਹੌ ਇਸ ਤੌ ਪਹਿਲਾ ਵੀ ਬਹੁਤ ਕੁੱਝ ਪੜ ਚੁੱਕੇ ਹੌਵੋਗੇ, ਵਧੀਆ ਗਿਆਨ ਤੇ ਸਮਝਦਾਰੀ ਰੱਖਦੇ ਹੌਵੋਗੇ
ਮੈਂ ਇਸ ਰਚਨਾ ਵਿੱਚ ਕੋਈ ਮਨੋ ਮਿੱਥੀ ਕਹਾਣੀ ਜਾ ਕੋਈ ਊਟ ਪਟਾਂਗ ਲਿੱਖਕੇ ਤੁਹਾਡਾ ਟਾਇਮ ਖਰਾਬ ਨਹੀ ਕਰੂਂਗਾ!
ਚਲੋ ਸਿੱਧਾ ਮੁੱਦੇ ਦੀ ਗੱਲ ਸੁਰੂ ਕਰੀਏ
2023 ਚੱਲ ਰਿਹਾ ਬਾਬੇਓ
ਬੜਾ ਕੁੱਝ ਹੋ ਰਿਹਾ ਦੁਨੀਆਦਾਰੀ ਚ, ਖੈਰ ਦੁਨੀਆਦਾਰੀ ਦੀ ਗੱਲ ਅੱਗੇ ਕਰਾਗੇ ਫਿਲਹਾਲ ਆਪਣੇ ਪੰਜਾਬ ਚ ਹੀ ਬੜਾ ਕੁੱਝ ਚੱਲ ਰਿਹਾ
‘’ਪੰਜਾਬ ਵਸਦਾ ਗੁਰਾਂ ਦੇ ਨਾਂ ਤੇ‼️
ਬੜਾ ਕੁੱਝ ਝੱਲਿਆ ਪੰਜਾਬ ਨੇ ਬਾਬੇ ਨਾਨਕ ਦੇ ਟਾਇਮ ਤੌ ਬਾਅਦ ਹਮਲੇ ਤੇ ਹਮਲਾ,ਲੁੱਟਾ ਕਸੁੱਟਾ, ਪਤਾ ਨੀ ਕੀ ਕੀ
ਬਾਬੇ ਨਾਨਕ ਦੇ ਟਾਇਮ ਤੌ ਲੈਕੇ ਜਿਵੇਂ ਜਿਵੇਂ ਸਿੱਖ ਧਰਮ ਦੇ ਪੈਰ ਵੱਧਦੇ ਗਏ ਤਿਵੇਂ ਤਿਵੇਂ ਸਿੱਖਾ ਦੀ ਮਾਨਸਿੱਕਤਾ ਵੱਧਦੀ ਗਈ!
ਜੇ ਗੱਲ ਕਰੀਏ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਇਮ ਦੀ ਤਾ ਸਿੱਖਾ ਦੀ ਮਨਸਿੱਕਤਾ ਬੜੀ ਕਠੋਰ ਸੀ! ਗੁਰੂ ਦੇ ਇੱਕ ਬੋਲ ਤੇ ਸਿੰਘ ਆਪਣਾ ਆਪ ਤਿਆਗਣ ਲਈ ਤਿਆਰ ਹੋ ਜਾਂਦੇ ਸਨ!
ਪਰਰਰਰਰਰਰਰਰਰ
ਆਪਾਂ ਗੱਲ ਅੱਜ ਦੇ ਪੰਜਾਬ ਦੀ ਕਰਦਿਆ!!
ਅੱਜ ਦੇ ਪੰਜਾਬ ਵਿੱਚ ਸਿੱਖਾ ਦੀ ਮਾਨਸਿੱਕਤਾ ਤਿੰਨ ਭਾਗਾਂ ਵਿੱਚ ਵੰਡੀ ਗਈ! ਹਾਂ ਸੱਚ ਮੈਂ ਦੱਸ ਦੇਵਾਂ ਕਿ ਮੈ ਗੱਲ ਸਿਰਫ ਪਹਿਰਾਵੇ ਤੌ ਸਿੱਖ ਦਿਸਣ ਵਾਲੇ ਸਿੱਖਾ ਦੀ ਨਹੀ ਕਰ ਰਿਹਾ,,ਮੈਂ ਗੱਲ ਹਰ ਊਸ ਪੰਜਾਬੀ ਦੀ ਕਰ ਰਿਹਾਂ ਜੋ ਸਿੱਖਾ ਦੇ ਘਰ ਜੰਮਿਆ ਹੈ ਜਿਸ ਦਾ ਪਾਲਨ ਪੋਸਣ ਸਿੱਖਾ ਦੇ ਘਰ ਹੋਇਆ, ਜਿਸ ਦੇ ਨਾਮ ਪਿੱਛੇ ਸਿੰਘ ਲਗਦਾ!!!!
ਅੱਜ ਦੇ ਸਿੱਖਾ ਦੀ ਮਾਨਸਿੱਕਤਾ ਤਿੰਨ ਭਾਗਾ ਵਿੱਚ ਵੰਡੀ ਗਈ
ਪਹਿਲਾ ਭਾਗ— ਉਹ ਸਿੱਖ ਜਿਹਨਾ ਨੂੰ ਧਰਮ ਦਾ ਕੋਈ ਗਿਆਨ ਨਹੀ ਜੋ ਪਖੰਡ ਨੂੰ ਧਰਮ ਮੰਨਦੇ ਹਨ ਜਿਹਨਾ ਦੇ ਸਿਰਾਂ ਤੌ ਬੂਬਨੇ ਸਾਧ ਕਮਾਈ ਕਰਦੇ ਆ। ਜਿਹਨਾ ਨੂੰ ਤੁਸੀ ਕਿਸੇ ਵੀ ਮਟੀ ਮਸੀਤ ਤੇ ਮੱਥਾ ਟੇਕਨ ਲਈ ਕਹਿ ਦਿਓ ਇਹਨਾ ਨੇ ਮੱਥਾ ਟੇਕ ਲੈਣਾ ਇਹੋ ਜਿਹੇ ਲੋਕ ਡਰਪੋਕ,ਮੂਰਖ,ਬੇਅਕਲ ਹੀ ਹੁੰਦੇ ਹਨ
ਦੂਜਾ ਭਾਗ— ਇਸ ਭਾਗ ਵਿੱਚ ਆਉਣ ਵਾਲੇ ਲੋਕ ਥੋਹੜੀ ਜਿਹੀ ਤਰੱਕੀ ਕਰਗੇ! ਤੁਹਾਨੂੰ ਮੈਂ ਉਦਾਹਾਰਨ ਨਾਲ ਸਮਝਾਉਂਦਾ ਹਾਂ! ਜਿਵੇਂ ਕਹਿੰਦੇ ਹਨ ਕਿ ਖੂਹ ਦਾ ਡੱਡੂ ਖੂਹ ਨੂੰ ਹੀ ਦੁਨੀਆ ਮੰਨਦਾ ਹੁੰਦਾ! ਉਹ ਖੂਹ ਦੇ ਇੱਕ ਪਾਸੇ ਤੌ ਦੂਜੇ ਪਾਸੇ ਚਲਾ ਜਾਦਾਂ ਤਾਂ ਸੋਚਦਾ ਕਿ ਊਸਨੇ ਸਾਰੀ ਦੁਨੀਆ ਘੁਮ ਲਈ! ਇਹ ਖੂਹ ਦੇ ਡੱਡੂ ਪਹਿਲੇ ਭਾਗ ਵਾਲੇ ਮੰਨਲੋ ਤੇ ਜਦੌ ਉਸ ਡੱਡੂ ਨੂੰ ਤੁਸੀ ਖੂਹ ਵਿੱਚੌ ਕੱਡਕੇ ਕਿਸੇ ਤਲਾਵ ਜਾ ਟੋਬੇ ਵਿੱਚ ਛੱਡੌਗੇ ਤਾਂ ਉਸ ਡੱਡੂ ਦੀਆ ਅੱਖਾ ਖੁੱਲ ਜਾਣਗੀਆ ਤੇ ਉਹ ਸੋਚੇਗਾ ਕਿ ਸਾਲਾ ਮੈਂ ਖੂਹ ਚ ਹੀ ਬੈਠਾ ਰਿਹਾ ਅਸਲ ਦੁਨਿਆ ਤਾ ਆਹ ਸੀ। ਉਹ ਟੋਬੇ ਜਾ ਤਲਾਵ ਦੇ ਇੱਕ ਪਾਸੇ ਤੌ ਦੂਜੇ ਪਾਸੇ ਜਾਵੇਗਾ ਤਾਂ ਸੋਚੂਗਾ ਕਿ ਅਸਲ ਦੁਨੀਆ ਉਸਨੇ ਹੁਣ ਘੁਮੀ ਆ😂
ਉਦਾਹਾਰਨ ਨਾਲ ਗੱਲ ਸਮਝ ਨਹੀ ਲੱਗੀ ?? ਰੁਕੋ ਜਰਾਂ ਸਵਰ ਤੋ ਕਰੋ, ਹੁਣੇ ਸਮਝਾਉਣਾ
ਦੂਜੇ ਭਾਗ ਵਿੱਚ ਉਹ ਲੋਕ ਆਉਂਦੇ ਹਨ ਜੋ ਪਖੰਡਪੂਨੇ ਤੌ ਬਾਹਰ ਨਿੱਕਲ ਜਾਂਦੇ ਹਨ! ਜੋ ਕੁੱਝ ਕੁ ਤਰਕ ਕਰਨਾ ਸਿੱਖ ਜਾਦੇਂ ਹਨ! ਜਿਹਨਾ ਨੂੰ ਸਮਝ ਆ ਜਾਦੀ ਹੈ ਕਿ ਇਹ ਬੂਬਨੇ, ਪਖੰਡੀ ਸਾਧ ਪਖੰਡ ਕਰ ਤੇ ਫੈਲਾ ਰਹੇ ਹਨ!
ਇਸ ਭਾਗ ਵਾਲੇ ਲੋਕ ਸੋਚ ਪੱਖੌ ਥੋਹੜੀ ਜਿਹੀ ਤਰੱਕੀ ਕਰਦੇ ਹਨ
ਪਰਰਰਰਰ
ਪੰਜਾਬ ਦੇ ਇਹ ਲੋਕ ਕੁੱਝ ਕੁ ਤਰਕ ਕਰਨਾ ਸਿੱਖਕੇ ਆਪਣੇ ਆਪ ਨੂੰ ਨਾਸਤਿਕ ਐਲਾਨ ਲੈਦੇਂ ਹਨ ਵੱਸ ਇਥੇ ਹੀ ਮਾਰ ਖਾ ਜਾਦੇ ਆ👈
ਇਹ ਲੋਕ ਪਖੰਡ ਤੇ ਡੇਰਾਵਾਦ ਦਾ ਵਿਰੋਧ ਕਰਦੇ ਕਰਦੇ ਧਰਮ ਅਤੇ ਧਾਰਮਿਕ ਲੋਕਾ ਨੂੰ ਨਫਰਤ ਕਰਨਾ ਸੁਰੂ ਕਰ ਦਿੰਦੇ ਆ ਇਹ ਲੋਕ ਉਹ ਡੱਡੂ ਹਨ ਜੋ ਖੂਹ ਚੌ ਨਿਕਲਕੇ ਟੋਬੇ ਜਾ ਤਲਾਵ ਨੂੰ ਪੂਰੀ ਦੁਨੀਆ ਮੰਨ ਬੈਠਦਾ ਹੈ! ਪਤਾ ਇਹਨਾ ਨੂੰ ਵੀ ਨਹੀ ਹੁੰਦਾ ਕਿ ਟੋਬੇ ਜਾ ਤਲਾਵ ਤੌ ਅੱਗੇ ਵੀ ਬਹੁਤ ਕੁੱਝ ਹੈ ਜਿਵੇਂ ਕਿ ਸਮੁੰਦਰ👈
ਹੁਣ ਗੱਲ ਕਰਦੇਆਂ ਤੀਜੇ ਭਾਗ ਦੀ!!
ਆਖਿਰ ਉਹ ਸਮੁੰਦਰ ਵਾਲੇ ਲੋਕ ਕੋਣ ਹਨ??
ਪਹਿਲੇ ਪਖੰਡਾ ਨੂੰ ਧਰਮ ਮੰਨਣ ਵਾਲੇ ਲੋਕ ਤੇ ਦੂਜੇ ਤਰਕਾਂ ਦੀ ਆੜ ਚ ਧਰਮ ਅਤੇ ਧਾਰਮਿਕਾ ਨੂੰ ਨਫਰਤ ਕਰਨ ਵਾਲੇ,, ਆਪਣੇ ਆਪ ਨੂੰ ਨਾਸਤਿਕ ਮੰਨਣ ਵਾਲੇ ਲੋਕਾਂ ਤੌ ਬਾਅਦ ਗੱਲ ਕਰਦੇ ਆ ਉਹਨਾ ਲੋਕਾ ਦੀ
ਜੋ ਲੋਕ ਅਸਲ ਧਾਰਮਿਕ ਵਿਚਾਰਧਾਰਾ ਨੂੰ ਸਮਝਦੇ ਹਨ
ਧਰਮ ਦੇ ਸੰਦੇਸ ਨੂੰ ਮੰਨਦੇ ਹਨ ਅਤੇ ਬਾਬੇ ਨਾਨਕ ਦੇ ਸਿਖਾਏ ਤਰਕਾ ਨੂੰ ਐਨੇਲਾਇਜ ਕਰਦੇ ਹਨ
ਇਹ ਲੋਕ ਵੀ ਦੂਜੇ ਭਾਗ ਵਾਲੇ ਲੋਕਾ ਵਾਂਗ ਸਕਤੀਸਾਲੀ ਗੱਲਾਂ ਤੇ ਜਕੀਨ ਨਹੀ ਕਰਦੇ! ਨਾ ਹੀ ਬੂਬਨਿਆ ਨੂੰ ਪੂਜਦੇ ਹਨ!
ਪਰ ਪੰਜਾਬ ਵਿੱਚ ਇਹ ਲੋਕਾ ਦੀ ਗਿਣਤੀ ਬਹੁਤ ਘੱਟ ਹੈ, ਕੋਈ ਟਾਵਾਂ ਟੱਲਾ ਹੀ ਇਹੋ ਜਿਹੀ ਸਮਝ ਰੱਖਦਾ ਹੈ
ਬਹੁਤੇ ਇਸ ਕੈਟਾਗਰੀ ਦੇ ਲੋਕ ਪਖੰਡ ਤੇ ਧਰਮ ਦੀ ਛਾਂਟੀ ਨਹੀ ਕਰ ਪਾਉਂਦੇ
ਬਹੁਤ ਉਦਾਹਾਰਨਾ ਮਿਲਦੀਆ ਹਨ ਜਿਸ ਨਾਲ ਪਤਾ ਲੱਗ ਜਾਦਾ ਕਿ ਕੋਣ ਕਿਹੋ ਜਿਹੀ ਸਮਝ ਰੱਖਦਾ ਹੈ ਇਹ ਲੋਕ ਪਹਿਰਾਵੇ ਤੌ ਧਾਰਮਿਕ ਦਿਸਦੇ ਹਨ ਪਰ ਸੋਚ ਸਮਝ ਤੌ ਪਹਿਲੇ ਭਾਗ ਵਰਗਿਆ ਵਾਂਗ ਪਖੰਡਾ ਭਰਮਾ ਚ ਫਸੇ ਹੁੰਦੇ ਹਨ
ਕੁੱਝ ਲੋਕ ਤੁਹਾਨੂੰ ਕਹਿੰਦੇ ਮਿਲ ਜਾਣਗੇ ਕਿ ਸਾਡੇ ਫਲਾਨੇ ਗੁਰੂ ਫਲਾਨਾ ਬਚਨ ਕਰਕੇ ਗਏ ਸਨ
ਜਿਵੇਂ ਕਿ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ‘’ਰਾਜ ਕਰੇਗਾ ਖਾਲਸਾ~ਆਕੀ ਰਹੇ ਨਾ ਕੋਈ,,
ਬਹੁਤੇ ਲੋਕ ਇਸ ਬਿਆਨ ਨੂੰ ਸਕਤੀਸਾਲੀ ਢੰਗ ਨਾਲ ਸਮਝਦੇ ਹਨ ਪਰ ਅਸਲ ਵਿੱਚ ਇਹ ਕੋਈ ਹਵਾ ਚ ਤੀਰ ਮਾਰਨ ਵਾਂਗ ਕੋਈ ਸਕਤੀਸਾਲੀ ਬਚਨ ਨਹੀ ਹਨ
ਜੇ ਇਤਿਹਾਸ ਨੂੰ ਪੜਿਆ ਜਾਵੇ ਤਾ ਪਤਾ ਲੱਗੇਗਾ
ਕਿ ਸਾਡੇ ਗੁਰੂਆ ਨੇ ਜੋ ਸਿੱਖੀ ਚ ਲਿੱਖਿਆ ਤੇ ਇਤਿਹਾਸ ਨਾਲ ਇੱਕ ਸਿਸਟਮ ਕਰੀਟ ਕੀਤਾ,, ਜੁਲਮ ਅੱਗੇ ਲੜਨਾ, ਨੀਵੇਆ ਦੀ ਸਹਾਇਤਾ ਕਰਨੀ, ਕਿਰਤ ਕਰਨੀ, ਸਭ ਕੁੱਝ ਮਿਲਾਕੇ ਇੱਕ ਸਿਸਟਮ ਬਣਦਾ ਜਿਸ ਦੀਆ ਪੈੜਾਂ ਤੇ ਚੱਲ ਕੇ ਕੋਈ ਬੰਦਾ ਗਲਤ ਰਾਹ ਨਹੀ ਫੜ ਸਕਦਾ
ਉਸ ਸਿਸਟਮ ਨੂੰ ਦੇਖਕੇ ਸਮਝਕੇ ਉਸ ਦੀ ਇਕਸਾਈਟਮੈਂਟ ਵਿੱਚੌ ਨਿਕਲੇ ਬੋਲ ਹਨ ਕਿ ‘’ਰਾਜ ਕਰੇਗਾ ਖਾਲਸਾ~ਆਕੀ ਰਹੇ ਨਾ ਕੋਈ,,
ਕਿਉਕਿ ਇਤਿਹਾਸ ਨੇ ਸਿੱਖਾ ਨੂੰ ਖਾਸ ਬਣਾਇਆ ਤੇ ਆਪਣੇ ਚੰਗੇ ਕਰਮਾ ਨਾਲ ਦਬਦਵਾ ਚਲਾਉਣ ਦਾ ਗੁਣ ਵਖਸਿਆ
ਇਸ ਲਈ ਸਿੱਖ ਰਾਜ ਆ ਸਕਦਾ ਹੈ
ਸਿੱਖ ਕੋਮ ਬੇਸੱਕ ਅੱਜ ਤੌ ਦੋ ਸੋ ਸਾਲਾ ਲਈ ਗੁਲਾਮੀ ਵਿੱਚ ਚਲੀ ਜਾਵੇ ਪਰ ਜਦੌ ਤੱਕ ਇਹਨਾ ਦਾ ਇਤਿਹਾਸ ਜਿਉਦਾ ਰਹੇਗਾ ਇਹ ਫਿਰ ਤੌ ਉੱਠਕੇ ਬਗਾਵਤ ਕਰਦੇ ਰਹਿਣਗੇ
ਕਿਉਂਕਿ ਇਹਨਾ ਦਾ ਇਤਿਹਾਸ ਇਹਨਾ ਨੂੰ ਹੱਲਾਸੇਰੀ ਦਿੰਦਾ ਰਹੇਗਾ‼️
ਗੱਲ ਇੱਧਰ ਦੀ ਉੱਧਰ ਚਲੀ ਗਈ ਪਰ ਮੇਰਾ ਦੱਸਣ ਦਾ ਮਤਲਵ ਇਹੀ ਸੀ ਕਿ ਤੀਜੇ ਭਾਗ ਵਿੱਚ ਪੰਜਾਬ ਦੇ ਉਹ ਸਿੱਖ ਆਉਂਦੇ ਹਨ ਜੋ ਇਹ ਸਭ ਸਮਝਦੇ ਹਨ ਤੇ ਖਾਸ ਕਰ ਧਰਮ ਨੂੰ ਨਫਰਤ ਨਹੀ ਕਰਦੇ ਕਿਉਂਕਿ ਧਾਰਮਿਕ ਲੋਕ ਗਲਤ ਹੋ ਸਕਦੇ ਪਰ ਸਾਡਾ ਸਿੱਖ ਧਰਮ ਗਲਤ ਨਹੀ👈
ਅੱਗੇ ਭਾਗ ਜੁੜਦੇ ਰਹਿਣਗੇ
Kuldeepkk
#punjab #ਪੰਜਾਬ #sikh #ਸਿੱਖ
टिप्पणियाँ
एक टिप्पणी भेजें