ਮੁਆਵਜਾ💔
“”ਪੰਜਾਬ ਦਾ ਇੱਕ ਗੰਭੀਰ ਮਸਲਾ ਜੋ ਭਗਵੰਤ ਮਾਨ ਦੇ ਇੱਕ ਬਿਆਨ ਤੇ ਖੜਾ ਹੈ””
ਨੁਕਸਾਨੀ ਫਸਲ ਦਾ ਮੁਆਬਜਾ vs ਖੁਦਖੁਸੀ ਕਰਨ ਤੇ ਵਿੱਤੀ ਸਹਾਇਤਾ
ਹਰ ਵਪਾਰ ਦਾ ਬੀਮਾ ਹੁੰਦਾ ਪਰ ਇੱਕ ਖੇਤੀ ਇਹੋ ਜਿਹਾ ਵਪਾਰ ਆ ਜਿਸ ਦਾ ਕੋਈ ਬੀਮਾ ਨਹੀ ਹੁੰਦਾ
ਚਲੋ ਬੀਮਾ ਨਾ ਵੀ ਕਰੋ!
ਪਰ ਕਿਸਾਨ ਦੀ ਫਸਲ ਜੇ ਕੁਦਰਤੀ ਮਾਰ ਕਾਰਨ ਖਰਾਬ ਹੁੰਦੀ ਤਾ ਉਸ ਦਾ ਕਿਸਾਨ ਨੂੰ ਪੂਰਾ-ਪੂਰਾ ਮੁਆਬਜਾ ਮਿਲਨਾ ਚਾਹੀਦਾ! ਪੂਰਾ ਨਹੀ ਦੇ ਸਕਦੇ ਤਾ ਵੱਧ ਤੌ ਵੱਧ 5-7 ਹਜਾਰ ਘਟਾਕੇ ਦੇਦੋ! ਪਰ ਇਹ ਨੀ ਹੋਣਾ ਚਾਹੀਦਾ ਕਿ ਫਸਲ 40/50 ਹਜਾਰ ਦੀ ਖਰਾਬ ਹੋਵੇ ਤੇ ਤੁਸੀ 10-12 ਹਜਾਰ ਦੇਕੇ ਮਾਨ ਰੱਖਦੋਂ!
ਦੂਜੇ ਪਾਸੇ ਜੇ ਕੋਈ ਕਿਸਾਨ ਖੁਦਖੁਸੀ ਕਰਦਾ ਤਾਂ ਉਸਦੀ ਪੂਰੀ ਤਸੱਲੀਬਖਸ ਜਾਂਚ ਪੜਤਾਲ ਹੋਣੀ ਚਾਹੀਦੀ ਆ
ਕਿ ਉਸ ਕਿਸਾਨ ਦਾ ਪਿਛਲੇ 10/15 ਸਾਲ ਤੌ ਖਰਚੇ ਦਾ ਰਿਕਾਰਡ ਕੀ ਰਿਹਾ?
ਕਿਤੇ ਇਹ ਕਿਸਾਨ ਨਸੇ-ਪੱਤੇ ਕਰਕੇ ਕਰਜਈ ਤਾ ਨਹੀ ਹੋਇਆ?
ਕਿਤੇ ਇਹ ਨਾ ਹੋਵੇ ਕਿ ਅਗਲੇ ਕੋਲ 3..4 ਕਿੱਲੇ ਹੋਣ ਤੇ ਘਰੇਂ ਨਵਾਂ ਜੌਡੀਆਰ ਖੜਾ ਹੋਵੇ ਜਾ ਮਹਿੰਗੀ ਗੱਡੀ ਹੋਵੇ
ਕਿਤੇ ਅਗਲਾ ਸਾਰਾ ਕੰਮ ਸੀਰੀ,ਪਾਲੀ ਤੇ ਸਿੱਟਕੇ ਆਪ ਚਿੱਟੇ ਪਾਕੇ ਘੁੰਮਦਾ ਹੋਵੇ
ਕਿਤੇ ਅਗਲੇ ਨੇ ਮੁੰਡੇ ਦੇ ਵਿਆਹ ਤੇ 10..15 ਲੱਖ ਫੂਕਤਾ ਹੋਵੇ
ਸਾਰਾ ਰਿਕਾਰਡ ਚੈੱਕ ਹੋਣ ਤੌ ਬਾਅਦ ਵੀ ਟੱਬਰ ਚ ਕੋਈ ਨਾ ਕਮਾਉਣ ਵਾਲਾ ਦੇਖਕੇ ਫੇਰ ਪੈਸਾ ਦੇਣਾ ਚਾਹੀਦਾ
ਸਰਕਾਰ ਦੇ ਇੱਕ ਫੈਸਲੇ ਨਾਲ ਹਜਾਰਾ ਕਿਸਾਨਾ ਦਾ ਭਲਾ ਹੋਣਾ! ਕਿਸਾਨ ਆਪੇ ਆਪਣਾ ਖਰਚਾ ਘਟਾਊ! ਤੇ ਚੋਧਰਪੁਣਾ ਛੱਡੂ
ਜੇ ਕਿਸਾਨ ਦੀ ਨੁਕਸਾਨੀ ਫਸਲ ਦਾ ਪੂਰਾ ਮੁਆਬਜਾ ਮਿਲਦਾ ਤੇ ਕਿਸਾਨ ਆਪਣੀ ਹੈਸੀਅਤ ਮੁਤਾਵਕ ਖਰਚਾ ਕਰਦਾ ਤਾ ਕਰਜਾ ਚੜਨ ਦੇ ਚਾਨਸ ਵੀ ਘੱਟ ਜਾਣਗੇ
ਪਿਛਲੀਆ ਸਰਕਾਰਾ ਵੱਲੌ ਕਿਸਾਨ ਦੀ ਖੁਦਖੁਸੀ ਤੇ ਪੈਸਾ ਦੇਣ ਨਾਲ ਬਹੁਤ ਨੁਕਸਾਨ ਹੋਇਆ! ਸਾਡੇ ਕਿਸਾਨ ਕਰਜਈ ਹੋਕੇ ਆਪਣੇ ਟੱਬਰ ਲਈ ਕੁਰਵਾਨੀਆ ਦੇਣ ਲੱਗੇ ਕਿ ਸਰਕਾਰ ਵੱਲੌ ਜੋ ਪੈਸਾ ਮਿਲਣਾ ਉਸ ਨਾਲ ਪਰਿਵਾਰ ਸੋਖਾ ਹੋਜੂ
Kuldeepkk
#punjab #kisaan #jatt #zimidaar
टिप्पणियाँ
एक टिप्पणी भेजें